ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ੀ ਟੀਮ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਅੱਜ ਦੁਬਈ ਪਹੁੰਚ ਗਈ ਹੈ। ਇਸ ਦੌਰਾਨ ਪ੍ਰਸ਼ਾਸਨਿਕ ਕਾਗਜ਼ੀ ਕਾਰਵਾਈ ਕਾਰਨ ਲੈਂਡਿੰਗ ’ਚ ਥੋੜੀ ਰੁਕਾਵਟ ਆਈ ਪਰ ਬਾਅਦ ਵਿੱਚ ਇਹ ਮਸਲਾ ਸੁਲਝਾ ਲਿਆ ਗਿਆ। ਸੋਮਵਾਰ ਨੂੰ ਸ਼ੁਰੂ ਹੋਣ ਵਾਲੇ ਇਸ ਮੁਕਾਬਲੇ ਦਾ ਡਰਾਅ ਐਤਵਾਰ ਹੋਵੇਗਾ। ਦੁਨੀਆਂ ਭਰ ’ਚ ਕਰੋਨਾ ਕਾਰਨ ਲਾਗੂ ਪਾਬੰਦੀਆਂ ਕਾਰਨ ਜੁਲਾਈ-ਅਗਸਤ ਵਿੱਚ ਹੋਣ ਵਾਲੇ ਓਲੰਪਿਕ ਤੋਂ ਪਹਿਲਾਂ ਮੁੱਕੇਬਾਜ਼ਾਂ ਲਈ ਇਹ ਇੱਕੋ-ਇੱਕ ਵੱਡਾ ਮੁਕਾਬਲਾ ਹੋਵੇਗਾ। ਇਸ ਦੌਰੇ ਦੇ ਪ੍ਰਵਾਨਗੀ ਪੱਤਰ ਸਬੰਧੀ ਕੁਝ ਸਮੱਸਿਆ ਸੀ, ਜਿਸ ਨੂੰ ਬਾਅਦ ਵਿੱਚ ਯੂਏਈ ’ਚ ਭਾਰਤੀ ਸਫਾਰਤਖਾਨੇ ਦੀ ਮਦਦ ਨਾਲ ਸੁਲਝਾ ਲਿਆ ਗਿਆ।
-ਪੀਟੀਆਈ