ਟੋਕੀਓ: ਭਾਰਤ ਦੀ 4X400 ਮੀਟਰ ਪੁਰਸ਼ ਰਿਲੇਅ ਟੀਮ ਨੇ ਅੱਜ ਇਥੇ ਟੋਕੀਓ ਓਲੰਪਿਕ ਵਿੱਚ ਤਿੰਨ ਮਿੰਟ 00.25 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਏਸ਼ਿਆਈ ਰਿਕਾਰਡ ਬਣਾਇਆ ਹੈ, ਪਰ ਟੀਮ ਫਾਈਨਲ ਵਿੱਚ ਥਾਂ ਬਣਾਉਣ ’ਚ ਨਾਕਾਮ ਰਹੀ। ਮੁਹੰਮਦ ਅਨਸ ਯਾਹੀਆ, ਟੌਮ ਨੋਹ ਨਿਰਮਲ, ਰਾਜੀਵ ਅਰੋਕੀਆ ਤੇ ਅਮੋਲ ਜੈਕਬ ਦੀ ਭਾਰਤੀ ਚੌਕੜੀ ਦੂਜੀ ਹੀਟ ਵਿੱਚ ਚੌਥੇ ਸਥਾਨ ’ਤੇ ਰਹੀ। ਭਾਰਤੀ ਟੀਮ ਕੁੱਲ 9ਵੇਂ ਸਥਾਨ ’ਤੇ ਰਹੀ ਤੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੀ। ਦੋਵਾਂ ਹੀਟਾਂ ਵਿੱਚ ਸਿਖਰਲ ਤਿੰਨ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਫਾਈਨਲ ਵਿੱਚ ਥਾਂ ਬਣਾਉਂਦੀਆਂ ਹਨ। -ਪੀਟੀਆਈ