ਨਵੀਂ ਦਿੱਲੀ, 19 ਦਸੰਬਰ
ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਇਤਿਹਾਸ ਰਚਦਿਆਂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਦਾਖਲਾ ਪਾ ਲਿਆ। ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਪੁਰਸ਼ ਹੈ। ਕਿਦਾਂਬੀ ਨੇ ਸਪੇਨ ਵਿੱਚ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਆਪਣੇ ਹੀ ਦੇਸ਼ ਦੇ ਲਕਸ਼ਯ ਸੇਨ ਨੂੰ 17-21, 21-14, 21-17 ਨਾਲ ਹਰਾਇਆ।