ਲੌਡਰਹਿੱਲ, 7 ਅਗਸਤ
ਭਾਰਤ ਨੇ ਪੰਜਵੇਂ ਟੀ-20 ਮੈਚ ਵਿੱਚ ਵੈਸਟ ਇੰਡੀਜ਼ ਨੂੰ 88 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 4-1 ਨਾਲ ਜਿੱਤ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਗੁਆ ਕੇ 188 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ 64 ਦੌੜਾਂ, ਦੀਪਕ ਹੁੱਡਾ ਨੇ 38 ਅਤੇ ਕਪਤਨ ਹਾਰਦਿਕ ਪਾਂਡਿਆ ਨੇ 38 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਜਵਾਬ ਵਿੱਚ ਵਿੰਡੀਜ਼ ਦੀ ਟੀਮ 15.4 ਓਵਰਾਂ ਵਿੱਚ 100 ਦੌੜਾਂ ’ਤੇ ਹੀ ਆਊਟ ਹੋ ਗਈ।