ਨਵੀਂ ਦਿੱਲੀ, 8 ਜਨਵਰੀ
ਭਾਰਤ ਨੇ ਫਰਵਰੀ ਮਹੀਨੇ ਵਿੱਚ ਵੈਸਟ ਇੰਡੀਜ਼ ਨਾਲ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੇ ਇਨੇ ਹੀ ਮੈਚਾਂ ਦੀ ਇਕ ਰੋਜ਼ਾ ਲੜੀ ਖੇਡਣੀ ਹੈ। ਇਨ੍ਹਾਂ ਮੈਚਾਂ ਦੀ ਮੇਜ਼ਬਾਨੀ ਭਾਰਤ ਕਰੇਗਾ। ਇਸ ਸੀਰੀਜ਼ ਦਾ ਆਗਾਜ਼ 6 ਫਰਵਰੀ ਨੂੰ ਅਹਿਮਦਾਬਾਦ ਵਿੱਚ 50 ਓਵਰਾਂ ਦੇ ਮੈਚ ਨਾਲ ਹੋਵੇਗਾ। ਇਸ ਤੋਂ ਇਲਾਵਾ 9 ਫਰਵਰੀ ਨੂੰ ਜੈਪੁਰ ਵਿੱਚ, 12 ਫਰਵਰੀ ਨੂੰ ਕੋਲਕਾਤਾ ਵਿੱਚ, ਕਟੱਕ (15 ਫਰਵਰੀ), ਵਿਸ਼ਾਖਾਪਟਨਮ (18 ਫਰਵਰੀ) ਤੇ ਤਿਰੁਵਨੰਤਪੁਰਮ ਵਿੱਚ 20 ਫਰਵਰੀ ਨੂੰ ਮੈਚ ਖੇਡੇ ਜਾਣਗੇ। -ਪੀਟੀਆਈ