ਲੰਡਨ, 4 ਸਤੰਬਰ
ਸਲਾਮੀ ਬੱਲਬਾਜ਼ ਰੋਹਿਤ ਸ਼ਰਮਾ ਦੀ ਸੈਂਕੜੇੇ (127 ਦੌੜਾਂ) ਵਾਲੀ ਪਾਰੀ ਸਦਕਾ ਭਾਰਤ ਨੇ ਸ਼ਨਿਚਰਵਾਰ ਨੂੰ ਇੱਥੇੇ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਤਿੰਨਾਂ ਵਿਕਟਾਂ ਗੁਆ ਕੇ 270 ਦੌੜਾਂ ਬਣਾ ਲਈਆਂ ਹਨ। ਖਰਾਬ ਰੌਸ਼ਨੀ ਕਾਰਨ ਦਿਨ ਦੀ ਖੇਡ ਜਲਦੀ ਰੋਕਣੀ ਪਈ। ਭਾਰਤ ਮੈਚ ’ਚ ਇੰਗਲੈਂਡ ਤੋਂ 171 ਦੌੜਾਂ ਦੀ ਲੀਡ ਲੈ ਚੁੱਕਾ ਹੈ। ਕਪਤਾਨ ਵਿਰਾਟ ਕੋਹਲੀ 22 ਅਤੇ ਰਵਿੰਦਰ ਜਡੇਜਾ 9 ਦੌੜਾਂ ਬਣਾ ਕੇ ਕਰੀਜ਼ ’ਤੇ ਸਨ। ਇਸ ਤੋਂ ਪਹਿਲਾਂ ਮੈਚ ਦੌਰਾਨ ਰੋਹਿਤ ਸ਼ਰਮਾ ਨੇ ਆਪਣੇ ਟੈਸਟ ਕਰੀਅਰ ਦਾ 8ਵਾਂ ਸੈਂਕੜਾ ਬਣਾਇਆ। ਉਸ ਨੇ ਆਪਣੀ ਪਾਰੀ ਦੌਰਾਨ 14 ਚੌਕੇ ਮਾਰੇ ਅਤੇ ਛੱਕਾ ਮਾਰ ਕੇ ਆਪਣਾ ਸੈਂਕੜਾ ਪੂੁਰਾ ਕੀਤਾ। ਚੇਤੇਸ਼ਵਰ ਪੁਜਾਰਾ ਨੇ 61 ਅਤੇ ਲੋਕੇਸ਼ ਰਾਹੁਲ ਨੇ 46 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਵੱਲੋਂ ਓਲੀ ਰੌਬਿਨਸਨ ਨੇ ਦੋ ਵਿਕਟਾਂ ਲਈਆਂ ਜਦਕਿ ਜੇਮਸ ਐਂਡਰਸਨ ਨੂੰ ਇੱਕ ਵਿਕਟ ਮਿਲੀ। -ਪੀਟੀਆਈ