ਨਵੀਂ ਦਿੱਲੀ: ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਲਈ ਭਾਰਤ ਦੀ ਸਹੀ ਤਿਆਰੀ ਨਹੀਂ ਹੋ ਰਹੀ ਪਰ ਇੰਗਲੈਂਡ ਦੇ ਹਾਲਾਤ ਦੇਖਦਿਆਂ ਸੈਸ਼ਨ ਦਰ ਸੈਸ਼ਨ ਖੇਡਣ ’ਤੇ ਧਿਆਨ ਦੇਣਾ ਮਹੱਤਵਪੂਰਨ ਹੋਵੇਗਾ। ਗਿੱਲ ਟੀਮ ਦੇ ਬਾਕੀ ਮੈਂਬਰਾਂ ਨਾਲ ਮੁੰਬਈ ’ਚ 14 ਦਿਨਾਂ ਲਈ ਇਕਾਂਤਵਾਸ ਹੈ। ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਵਿੱਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ ਪਰ ਉਹ ਇਸ ਦੀ ਭਰਪਾਈ ਕਰਨ ਲਈ ਤਿਆਰ ਹੈ। ਗਿੱਲ ਨੇ ਕਿਹਾ, ‘‘ਅਸੀਂ ਆਸਟਰੇਲੀਆ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਅਸੀਂ ਵਿਦੇਸ਼ਾਂ ’ਚ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ ਪਰ ਮੈਨੂੰ ਲੱਗਦਾ ਹੈ ਕਿ ਡਬਲਯੂਟੀਸੀ ਫਾਈਨਲ ਲਈ ਸਹੀ ਤਿਆਰੀ ਨਹੀਂ ਹੋ ਰਹੀ। ਸਲਾਮੀ ਬੱਲੇਬਾਜ਼ ਹੋਣ ਨਾਤੇ ਤੁਸੀਂ ਸਿਰਫ ਇੰਗਲੈਂਡ ’ਚ ਹੀ ਨਹੀਂ ਬਾਕੀ ਦੇਸ਼ਾਂ ਵਿੱਚ ਵੀ ਸੈਸ਼ਨ ਦਰ ਸੈਸ਼ਨ ਖੇਡਣ ਦੇ ਯੋਗ ਹੋਣੇ ਚਾਹੀਦੇ ਹੋ।’’ -ਪੀਟੀਆਈ