ਦੁਬਈ: ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅਗਾਮੀ ਟੀ-20 ਵਿਸ਼ਵ ਕੱਪ ਦਾ ਅਧਿਕਾਰਤ ਗੀਤ ਅਤੇ ਪ੍ਰਚਾਰ ਮੁਹਿੰਮ ਨਾਲ ਸਬੰਧਤ ਫ਼ਿਲਮ ਵੀ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਅਤੇ ਵੈਸਟ ਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਸਣੇ ਹੋਰ ਖਿਡਾਰੀ ਨਜ਼ਰ ਆਉਣਗੇ। ਇਹ ਟੂਰਨਾਮੈਂਟ 17 ਅਕਤੂਬਰ ਨੂੰ ਓਮਾਨ ਅਤੇ ਯੂਏਈ ’ਚ ਸ਼ੂਰੂ ਹੋਵੇਗਾ, ਜਿਸ ਦਾ ਫਾਈਨਲ 14 ਨਵੰਬਰ ਨੂੰ ਦੁਬਈ ’ਚ ਖੇਡਿਆ ਜਾਵੇਗਾ। ਬੌਲੀਵੁੱਡ ਦੇ ਮਿਊਜ਼ਿਕ ਡਾਇਰੈਕਟਰ ਵੱਲੋਂ ਤਿਆਰ ਐਨੀਮੇਟਿਡ ਫ਼ਿਲਮ ’ਚ ਦੁਨੀਆ ਭਰ ਤੋਂ ਟੀ-20 ਕ੍ਰਿਕਟ ਦੇ ਨੌਜਵਾਨ ਪ੍ਰਸ਼ੰਸਕਾਂ ਅਤੇ ਕੁਝ ਨਾਮੀ ਕ੍ਰਿਕਟ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਫ਼ਿਲਮ ’ਚ ਭਾਰਤੀ ਕਪਤਾਨ ਵਿਰਾਟ ਕੋਹਲੀ ਖਿਡਾਰੀਆਂ ਦੇ ਸਮੂਹ ਦੇ ਅਗਵਾਈ ਕਰ ਰਿਹਾ ਹੈ। -ਪੀਟੀਆਈ