ਦੁਬਈ: ਆਈਸੀਸੀ ਵਲੋਂ ਟੀ-20 ਖਿਡਾਰੀਆਂ ਦੀ ਰੈਂਕਿੰਗ ਅੱਜ ਜਾਰੀ ਕੀਤੀ ਗਈ। ਇਸ ਦਰਜਾਬੰਦੀ ਵਿਚ ਭਾਰਤੀ ਸਲਾਮੀ ਬੱਲੇਬਾਜ਼ ਕੇ ਐਲ ਰਾਹੁਲ ਦੂਜੇ ਸਥਾਨ ’ਤੇ ਪੁੱਜ ਗਿਆ ਹੈ। ਇਸ ਵੇਲੇ ਸਿਖਰ ’ਤੇ ਇੰਗਲੈਂਡ ਦਾ ਬੱਲੇਬਾਜ਼ ਡੇਵਿਡ ਮਲਾਨ ਹੈ ਜਦਕਿ ਤੀਜੇ ਸਥਾਨ ’ਤੇ ਆਸਟਰੇਲੀਆ ਦਾ ਐਰੋਨ ਫਿੰਚ ਤੇ ਚੌਥੇ ’ਤੇ ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ ਹੈ। ਸਿਖਰਲੇ 10 ਬੱਲੇਬਾਜ਼ਾਂ ਵਿਚ ਸਿਰਫ ਦੋ ਭਾਰਤੀ ਹਨ ਜਿਨ੍ਹਾਂ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਸੱਤਵੇਂ ਸਥਾਨ ’ਤੇ ਬਰਕਰਾਰ ਹੈ। ਟੌਪ-10 ਹਰਫਨਮੌਲਾ ਤੇ ਗੇਂਦਬਾਜ਼ਾਂ ਵਿਚ ਕਿਸੇ ਭਾਰਤੀ ਨੂੰ ਥਾਂ ਨਹੀਂ ਮਿਲੀ। -ਪੀਟੀਆਈ