ਦੁਬਈ, 10 ਅਗਸਤਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਅੱਜ ਪੁਸ਼ਟੀ ਕੀਤੀ ਹੈ ਕਿ ਉਹ ਲਾਸ ਏਂਜਲਸ ਵਿੱਚ ਸਾਲ 2028 ਦੀਆਂ ਓਲੰਪਿਕ ਖੇਡਾਂ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਲਈ ਦਾਅਵਾ ਪੇਸ਼ ਕਰੇਗੀ। ਆਈਸੀਸੀ ਪਿਛਲੇ ਕੁਝ ਸਮੇਂ ਤੋਂ ਕ੍ਰਿਕਟ ਨੂੰ ਓਲੰਪਿਕਸ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਦੇ ਦਾਅਵੇ ਨੂੰ ਵਿਸ਼ਵ ਦੇ ਸਭ ਤੋਂ ਅਮੀਰ ਬੋਰਡ ਬੀਸੀਸੀਆਈ (ਭਾਰਤੀ ਕ੍ਰਿਕਟ ਬੋਰਡ) ਦਾ ਵੀ ਸਮਰਥਨ ਪ੍ਰਾਪਤ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਹਾਲ ਹੀ ਵਿੱਚ ਇਸ ਬਾਰੇ ਆਪਣੀ ਰਾਏ ਸਪੱਸ਼ਟ ਕੀਤੀ ਸੀ। ਆਈਸੀਸੀ ਨੇ ਓਲੰਪਿਕਸ ਕਾਰਜ ਸਮੂਹ ਵੀ ਕਾਇਮ ਕਰ ਦਿੱਤਾ ਹੈ, ਜੋ ਕ੍ਰਿਕਟ ਨੂੰ 2028 ਓਲੰਪਿਕਸ ਦਾ ਹਿੱਸਾ ਬਣਾਉਣ ਲਈ ਕੰਮ ਕਰੇਗਾ।