ਦੁਬਈ, 9 ਜੂਨ
ਕੌਮਾਂਤਰੀ ਕ੍ਰਿਕਟ ਕੌਂਸਲ ਨੇ ਮੈਚ ਦੌਰਾਨ ਖਿਡਾਰੀਆਂ ਵੱਲੋਂ ਗੇਂਦ ਨੂੰ ਥੁੱਕ ਨਾਲ ਚਮਕਾਉਣ ਦੇ ਅਮਲ ’ਤੇ ਪਾਬੰਦੀ ਲਾ ਦਿੱਤੀ ਹੈ। ਕੌਂਸਲ ਨੇ ਕੋਵਿਡ-19 ਮਹਾਮਾਰੀ ਕਰਕੇ ਦਰਪੇਸ਼ ਖ਼ਤਰੇ ਦੇ ਮੱਦੇਨਜ਼ਰ ਪੰਜ ਨਵੇਂ ਬਦਲਾਵਾਂ ਨੂੰ ਹਰੀ ਝੰਡੀ ਦਿੱਤੀ ਹੈ। ਕੋਵਿਡ19 ਕਰਕੇ ਟੈਸਟ ਕ੍ਰਿਕਟ ਦੌਰਾਨ ਖਿਡਾਰੀਆਂ ਨੂੰ ਬਦਲਣ ਦੀ ਖੁੱਲ੍ਹ ਰਹੇਗੀ, ਦੁਵੱਲੀ ਕ੍ਰਿਕਟ ਲੜੀ ਦੌਰਾਨ ਗੈਰ-ਨਿਊਟਰਲ ਅੰਪਾਇਰਾਂ ਨੂੰ ਮੁੜ ਮੈਦਾਨ ਵਿੱਚ ਉਤਾਰਿਆ ਜਾਵੇਗਾ ਤੇ ਟੈਸਟ ਲੜੀ ਦੌਰਾਨ ਟੀਮਾਂ ਨੂੰ ਡੀਆਰਐੱਸ ਦਾ ਇਕ ਵਧੀਕ ਮੌਕਾ ਮਿਲੇਗਾ। ਇਹੀ ਨਹੀਂ ਖਿਡਾਰੀਆਂ ਦੀ ਜਰਸੀ ’ਤੇ 32 ਇੰਚ ਦਾ ਵਧੀਕ ਲੋਗੋ ਲਾਉਣ ਦੀ ਵੀ ਖੁੱਲ੍ਹ ਰਹੇਗੀ। ਇਕ ਰੋਜ਼ਾ ਤੇ ਟੀ-20 ਮੈਚਾਂ ਵਿੱਚ ਕੋਵਿਡ ਰਿਪਲੇਸਮੈਂਟ ਦੀ ਖੁੱਲ੍ਹ ਨਹੀਂ ਹੋਵੇਗੀ।