ਸ਼ਾਹਬਾਦ ਮਾਰਕੰਡਾ/ਪੰਚਕੂਲਾ (ਪੱਤਰ ਪ੍ਰੇਰਕ): ‘ਖੇਲੋ ਇੰਡਿਆ ਯੂਥ ਗੇਮਜ਼’ ਵਿੱਚ ਉੱਤਰ ਪ੍ਰਦੇਸ਼ ਦੀ ਪੁਰਸ਼ ਹਾਕੀ ਟੀਮ ਨੇ ਅੱਜ ਸ਼ਾਹਾਬਾਦ ਹਾਕੀ ਗਰਾਊਂਡ ਵਿੱਚ ਪੰਜਾਬ ਨੂੰ 5-4 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸੇ ਤਰ੍ਹਾਂ ਦੂਜੇ ਮੁਕਾਬਲੇ ਵਿਚ ਮੇਜ਼ਬਾਨ ਹਰਿਆਣਾ ਨੇ ਬਿਹਾਰ ਨੂੰ 14-1 ਦੇ ਵੱਡੇ ਫਰਕ ਨਾਲ ਹਰਾਇਆ। ਪੰਚਕੂਲਾ ਵਿੱਚ ਹੋਏ ਗਤਕੇ ਦੇ ਸਿੰਗਲ ਸਟਿੱਕ ਟੀਮ ਈਵੈਂਟ (18 ਸਾਲ ਤੋਂ ਘੱਟ) ਵਿੱਚ ਹਰਿਆਣਾ ਦੀ ਟੀਮ ਅੱਵਲ ਰਹੀ। ਇਸ ਟੀਮ ਵਿੱਚ ਇੰਦਰਜੀਤ ਸਿੰਘ, ਕਰਿਸ਼ ਅਤੇ ਜਸ਼ਨਪ੍ਰੀਤ ਸਿੰਘ ਸ਼ਾਮਲ ਸਨ। ਇਸੇ ਤਰ੍ਹਾਂ ਗਤਕਾ ਦੇ ਸਿੰਗਲ ਸਟਿੱਕ ਵਿਅਕਤੀਗਤ ਪੁਰਸ਼ ਵਰਗ ਵਿੱਚ ਵਾਰਿਸ ਪ੍ਰੀਤ ਸਿੰਘ ਅਤੇ ਮਹਿਲਾ ਵਰਗ ਵਿੱਚ ਅਰਜਨੀਤ ਕੌਰ ਨੇ ਚਾਂਦੀ ਦੇ ਤਗਮੇ ਜਿੱਤੇ।