ਬੰਗਲੁਰੂ: ਭਾਰਤੀ ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨਾ ਬੀ ਪਾਠਕ ਨੇ ਕਿਹਾ ਕਿ ਟੀਮ ਓਲੰਪਿਕ ਵਿੱਚ ਤਗਮਾ ਜਿੱਤਣ ਬਾਰੇ ਸੋਚ ਰਹੀ ਹੈ। ਭਾਰਤ ਨੇ 1980 ਦੇ ਮਾਸਕੋ ਓਲੰਪਿਕ ਮਗਰੋਂ ਕੋਈ ਤਗਮਾ ਨਹੀਂ ਜਿੱਤਿਆ ਪਰ ਪਾਠਕ ਨੂੰ ਵਿਸ਼ਵਾਸ ਹੈ ਕਿ ਮੌਜੂਦਾ ਟੀਮ ਇਤਿਹਾਸ ਰਚ ਸਕਦੀ ਹੈ। ਉਸ ਨੇ ਕਿਹਾ, ‘‘ਪਿਛਲੇ ਕੁਝ ਸਾਲਾਂ ਵਿੱਚ ਅਸੀਂ ਸਿਖਰਲੀਆਂ ਟੀਮਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। ਐੱਫਆਈਐੱਚ ਹਾਕੀ ਪ੍ਰੋ ਲੀਗ ਵਿੱਚ ਵੀ ਅਸੀਂ ਚੰਗਾ ਖੇਡਿਆ। ਅਸੀਂ ਤਗਮੇ ਤੋਂ ਘੱਟ ਕਿਸੇ ਚੀਜ਼ ਬਾਰੇ ਨਹੀਂ ਸੋਚ ਰਹੇ। ਸਾਨੂੰ ਵਿਸ਼ਵਾਸ ਹੈ ਕਿ ਇਸ ਸਾਲ ਅਸੀਂ ਓਲੰਪਿਕ ਤਗਮਾ ਜਿੱਤ ਸਕਦੇ ਹਾਂ।’’ -ਪੀਟੀਆਈ