ਬਿਊਨਸ ਆਇਰਸ, 14 ਅਪਰੈਲ
ਭਾਰਤੀ ਹਾਕੀ ਟੀਮ ਨੇ ਮੇਜ਼ਬਾਨ ਅਰਜਨਟੀਨਾ ਨੂੰ ਆਖਰੀ ਅਭਿਆਸ ਮੈਚ ਵਿੱਚ 4-2 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਦਾ ਅਰਜਨਟੀਨਾ ਦੌਰਾ ਖਤਮ ਹੋ ਗਿਆ ਹੈ। ਭਾਰਤੀ ਟੀਮ ਵੱਲੋਂ ਰੁਪਿੰਦਰਪਾਲ ਸਿੰਘ, ਜਸਕਰਨ ਸਿੰਘ, ਸ਼ਿਲਾਨੰਦ ਲਾਕੜਾ ਅਤੇ ਸੁਰੇਂਦਰ ਕੁਮਾਰ ਨੇ ਗੋਲ ਕੀਤੇ। ਅਰਜਨਟੀਨਾ ਦੀ ਟੀਮ ਵੱਲੋਂ ਦੋ ਗੋਲ ਲਿਏਂਡਰੋ ਟੋਲਿਨੀ ਅਤੇ ਪੈਡਰੋ ਇਬੱਰਾ ਨੇ ਕੀਤੇ। ਭਾਰਤੀ ਟੀਮ ਦੇ ਗੋਲਕੀਪਰ ਪੀ.ਆਰ. ਸ੍ਰੀਜ਼ੇਸ਼ ਨੇ ਵਿਰੋਧੀ ਟੀਮ ਵੱਲੋਂ ਗੋਲ ਕਰਨ ਦੇ ਕੀਤੇ ਗਏ ਕਈ ਹਮਲਿਆਂ ਨੂੰ ਨਾਕਾਮ ਬਣਾਇਆ। -ਪੀਟੀਆਈ