ਲੁਸਾਨੇ: ਭਾਰਤੀ ਮਹਿਲਾ ਹਾਕੀ ਟੀਮ ਸਪੇਨ ਦੇ ਵਾਲੇਂਸ਼ੀਆ ਵਿੱਚ 11 ਤੋਂ 17 ਦਸੰਬਰ ਤੱਕ ਹੋਣ ਵਾਲੇ ਐੱਫਆਈਐੱਚ ਨੈਸ਼ਨਲ ਕੱਪ ਵਿੱਚ ਕੈਨੇਡਾ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗੀ। ਭਾਰਤ ਨੂੰ ਪੂਲ ਬੀ ਵਿੱਚ ਕੈਨੇਡਾ, ਜਾਪਾਨ, ਦੱਖਣੀ ਅਫ਼ਰੀਕਾ ਦੇ ਨਾਲ ਰੱਖਿਆ ਗਿਆ ਹੈ। ਇਹ ਟੂਰਨਾਮੈਂਟ ਐੱਫਆਈਐੱਚ ਪ੍ਰੋ ਲੀਗ ਦੇ ਅਗਲੇ ਸੀਜ਼ਨ ਦਾ ਕੁਆਲੀਫਾਇਰ ਹੈ। ਪੂਲ ਏ ਵਿੱਚ ਕੋਰੀਆ, ਇਟਲੀ, ਸਪੇਨ ਅਤੇ ਆਇਰਲੈਂਡ ਹਨ। ਕੈਨੇਡਾ ਦੇ ਬਾਅਦ ਭਾਰਤ ਦਾ ਸਾਹਮਣਾ 12 ਦਸੰਬਰ ਨੂੰ ਜਾਪਾਨ ਨਾਲ ਹੋਵੇਗਾ। -ਪੀਟੀਆਈ