ਚੇਨੱਈ: ਸੱਤ ਵਾਰ ਦੇ ਕੌਮੀ ਚੈਂਪੀਅਨ ਹੇਮੰਤ ਮੁਦੱਪਾ ਨੇ ਇੱਥੇ ਐੱਮਐੱਅਐੱਸਐੱਸਈ ਐੱਫਐੱਮਐੱਸਸੀਆਈ ਭਾਰਤੀ ਕੌਮੀ ਡਰੈਗ ਰੇਸਿੰਗ ਚੈਂਪੀਅਨਸ਼ਿਪ ਦੇ ਦੂਜੇ ਦੌਰ ’ਚ ‘ਰਬਿਨ ਮੁਕਾਬਲਿਆਂ’ ਆਪਣਾ ਰਿਕਾਰਡ ਤੋੜਦਿਆਂ ਦੋ ਸੋਨ ਤਗ਼ਮੇ ਜਿੱਤੇ ਹਨ। ਮੰਤਰਾ ਰੇਸਿੰਗ ਦੇ ਮੁਦੱਪਾ ਨੇ 303 ਮੀਟਰ ਦੇ ਮਦਰਾਸ ਮੋਟਰ ਰੇਸ ਟਰੈਕ ’ਤੇ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਹਾਸਲ ਕੀਤੀ। ਇਸ ਨਾਲ ਉਸ ਨੇ ਪ੍ਰੀਮੀਅਰ 4-ਸਟਰੋਕ 1051 ਸੀਸੀ ਕਲਾਸ ਤੋਂ ਉੱਪਰ ਦੇ ਵਰਗ ਵਿੱਚ ਲੀਡ ਹਾਸਲ ਕਰ ਲਈ ਹੈ। ਉਸ ਨੇ 4-ਸਟਰੋਕ 850 ਤੋਂ 1050 ਸੀਸੀ ਸੁਪਰ ਸਪੋਰਟ ਕਲਾਸ ਵਿੱਚ 2019 ਵਿੱਚ ਬਣਾਏ ਗਏ ਕੌਮੀ ਰਿਕਾਰਡ ਨੂੰ ਤੋੜ ਕੇ ਸੋਨ ਤਗ਼ਮਾ ਜਿੱਤਿਆ। 1051 ਸੀਸੀ ਕਲਾਸ ਦਾ ਕੌਮੀ ਡਰੈਗ ਰਿਕਾਰਡ ਵੀ ਮੁਦੱਪਾ ਦੇ ਨਾਮ ਹੈ। –ਪੀਟੀਆਈ