ਪੱਤਰ ਪ੍ਰੇਰਕ
ਰੂਪਨਗਰ, 21 ਅਗਸਤ
ਇੱਥੋਂ ਨੇੜਲੇ ਪਿੰਡ ਕੋਟਲਾ ਨਿਹੰਗ ਵਿੱਚ ਗੁੱਗਾ ਨੌਮੀ ਦੇ ਤਿਉਹਾਰ ਮੌਕੇ ਸਾਬਕਾ ਵਿਧਾਇਕ ਸ਼ਹੀਦ ਗੁਰਬਚਨ ਸਿੰਘ ਸਟੇਡੀਅਮ ਕੋਟਲਾ ਨਿਹੰਗ ਵਿੱਚ ਗੁੱਗਾ ਮਾੜੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਕੁਸ਼ਤੀ ਦੰਗਲ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਲਾਡੀ ਦੀ ਦੇਖ-ਰੇਖ ਅਧੀਨ ਕਰਵਾਏ ਇਸ ਕੁਸ਼ਤੀ ਦੰਗਲ ਦੌਰਾਨ ਗੁਰਜੀਤ ਮਗਰੋੜ ਨੇ ਦੀਪੂ ਹਰਿਆਣਾ ਨੂੰ ਚਿੱਤ ਕਰਕੇ ਡੇਢ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ 93 ਕਿਲੋ ਦੇਸੀ ਘੀ ਜਿੱਤਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨਾਇਬ ਤਹਿਲਸੀਲਦਾ ਰਵਿੰਦਰ ਸਿੰਘ ਤੇ ਵਿਸ਼ੇਸ਼ ਮਹਿਮਾਨਾਂ ਦੇ ਤੌਰ ’ਤੇ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਕੋਟਲਾ ਨਿਹੰਗ, ਜਗਦੇਵ ਸਿੰਘ ਮਲੋਆ, ਸਾਬਕਾ ਏਐੱਸਆਈ ਗੁਰਚਰਨ ਸਿੰਘ ਅਤੇ ਅਜਮੇਰ ਸਿੰਘ ਆਦਿ ਨੇ ਹਾਜ਼ਰੀ ਲਗਵਾਈ। ਕੁਸ਼ਤੀ ਦੰਗਲ ’ਚ ਕਲੱਬ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਜੱਗੀ, ਸਕੱਤਰ ਬਿਕਰਮ ਸਿੰਘ, ਜੁਆਇੰਟ ਸਕੱਤਰ ਵਕੀਲ ਬਰਿੰਦਰ ਸਿੰਘ, ਕਰਨ, ਮਨਜਿੰਦਰ ਮਿੰਟ, ਅਰਸ਼, ਸਰਬਜੀਤ ਸਿੰਘ, ਮਨਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਰਣਧੀਰ ਸਿੰਘ ਧੀਰਾ ਆਦਿ ਮੈਂਬਰਾਂ ਸਮੇਤ ਸੁਖਵਿੰਦਰ ਸਿੰਘ ਵਿਸਕੀ, ਗੁਰਬਚਨ ਸਿੰਘ ਸੋਢੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।