ਗੁਰੂਗ੍ਰਾਮ: ਪੈਰਿਸ ਓਲੰਪਿਕ ਦਾ ਟਿਕਟ ਪੱਕਾ ਕਰਨ ਦੇ ਯਤਨਾਂ ਵਿੱਚ ਜੁਟਿਆ ਭਾਰਤੀ ਗੋਲਫਰ ਅਨਿਰਬਨ ਲਹਿਰੀ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਹੀਰੋ ਇੰਡੀਅਨ ਓਪਨ ਵਿੱਚ ਆਪਣੇ ਨੌਂ ਸਾਲ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਕਰਨਾ ਚਾਹੇਗਾ। ਓਲੰਪਿਕ ਵਿੱਚ ਦੋ ਵਾਰ ਦੇਸ਼ ਦੀ ਨੁਮਾਇੰਦਗੀ ਕਰ ਚੁੱਕਿਆ ਲਹਿਰੀ ਲੰਬੇ ਸਮੇਂ ਮਗਰੋਂ ਕੌਮੀ ਚੈਂਪੀਅਨਸ਼ਿਪ ਵਿੱਚ ਵਾਪਸੀ ਕਰ ਰਿਹਾ ਹੈ। ਐੱਲਆਈਵੀ ਗੋਲਫ ਨਾਲ ਜੁੜਨ ਮਗਰੋਂ ਉਸ ਦੀ ਦਰਜਾਬੰਦੀ 401 ਹੋ ਗਈ ਹੈ ਅਤੇ ਪੈਰਿਸ ਖੇਡਾਂ ਵਿੱਚ ਥਾਂ ਬਣਾਉਣ ਲਈ ਉਸ ਨੂੰ ਚੰਗੇ ਨਤੀਜਿਆਂ ਦੀ ਲੋੜ ਹੋਵੇਗੀ। -ਪੀਟੀਆਈ