ਪੈਰਿਸ: ਵਿਸ਼ਵ ਦੀ ਛੇਵੇਂ ਨੰਬਰ ਦੀ ਖਿਡਾਰਨ ਏਲੀਨਾ ਸਵਿਤੋਲੀਨਾ ਨੇ ਅਮਰੀਕਾ ਦੀ ਐੱਨ ਲੀ ਨੂੰ ਫਰੈਂਚ ਓਪਨ ਦੇ ਤੀਜੇ ਗੇੜ ਵਿੱਚ 6-0, 6-4 ਨਾਲ ਹਰਾ ਦਿੱਤਾ।
ਸਵਿਤੋਲੀਨਾ ਨੇ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਲਈ ਆਪਣੀ ਲੀਡ ਨੂੰ ਮਜ਼ਬੂਤ ਕਰਨ ਵਾਸਤੇ ਸ਼ੁਰੂਆਤੀ ਖੇਡ ਵਿੱਚ ਲੀ ਦੀ ਸਰਵਿਸ ਤੋੜਨ ਲਈ ਬਲਾਕ ਦੇ ਬਾਹਰ ਤੂਫਾਨੀ ਹਮਲਾ ਕੀਤਾ। ਵਿਸ਼ਵ ਦੀ 75 ਵੇਂ ਨੰਬਰ ਦੀ ਲੀ ਨੇ 26 ਸਾਲਾ ਸਵਿਤੋਲੀਨਾ ਨੂੰ ਹਰਾਉਣ ਲਈ ਸੰਘਰਸ਼ ਕੀਤਾ ਪਰ ਉਹ ਸਫ਼ਲ ਨਾ ਹੋ ਸਕੀ। -ਰਾਇਟਰਜ਼
ਸੱਟ ਲੱਗਣ ਕਾਰਨ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਬਾਰਟੀ ਫਰੈਂਚ ਓਪਨ ਚੋਂ ਬਾਹਰ
ਆਸਟੇਰਲੀਆ ਦੀ ਟੈਨਿਸ ਦੀ ਨੰਬਰ ਇੱਕ ਖਿਡਾਰਨ ਐਸ਼ਲੇ ਬਾਰਟੀ ਸੱਟ ਲੱਗਣ ਕਾਰਨ ਨੇ ਫਰੈਂਚ ਓਪਨ ਵਿੱਚੋਂ ਬਾਹਰ ਹੋ ਗਈ। ਮੈਚ ਦੌਰਾਨ ਪੋਲੈਂਡ ਦੀ ਖਿਡਾਰਨ ਮਾਗਡਾ ਲਿਨੇਟ ਤੋਂ 6-1, 2-2 ਨਾਲ ਪਿੱਛੇ ਰਹੀ 2019 ਦੀ ਚੈਂਪੀਅਨ ਬਾਰਟੀ ਆਪਣੀ ਕੁਰਸੀ ’ਤੇ ਪਰਤੀ ਅਤੇ ਸੰਕੇਤ ਦਿੱਤਾ ਕਿ ਉਹ ਖੇਡ ਜਾਰੀ ਨਹੀਂ ਰੱਖ ਸਕਦੀ। ਉਸ ਦੇ ਖੱਬੇ ਪੱਟ ਵਿੱਚ ਤਕਲੀਫ਼ ਹੋਣ ਕਾਰਨ ਉਹ ਬਾਹਰ ਹੋ ਗਈ। -ਰਾਇਟਰਜ਼