ਪੈਰਿਸ: ਭਾਰਤ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਕ੍ਰੋਏਸ਼ੀਆ ਦੇ ਖਿਡਾਰੀ ਫਰੈਂਕੋ ਕੁਗੋਰ ਦੀ ਜੋੜੀ ਨੇ ਅਮਰੀਕਾ ਤੇ ਫਰਾਂਸਿਸ ਤਿਆਫੋ ਤੇ ਨਿਕੋਲਸ ਮੋਨਰੋ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਫਰੈਂਚ ਓਪਨ ਦੇ ਪੁਰਸ਼ ਵਰਗ ਦੇ ਪ੍ਰੀ-ਕੁਆਰਟਰ ਵਿੱਚ ਥਾਂ ਬਣਾ ਲਈ ਹੈ। ਬੋਪੰਨਾ ਤੇ ਕੁਗੋਰ ਦੀ ਜੋੜੀ ਨੇ ਇੱਕ ਘੰਟਾ 20 ਮਿੰਟ ਚੱਲੇ ਦੂਜੇ ਗੇੜ ਦੇ ਮੁਕਾਬਲੇ ਵਿੱਚ ਅਮਰੀਕੀ ਜੋੜੀ ਨੂੰ 6-4, 7-5 ਨਾਲ ਹਰਾਇਆ। -ਪੀਟੀਆਈ