ਇੰਦੌਰ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਕਟਕੀਪਰ ਕਮ ਬੱਲੇਬਾਜ਼ ਨਮਨ ਓਝਾ ਨੇ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈ ਲਿਆ ਹੈ। ਓਝਾ ਨੇ ਰਣਜੀ ਟਰਾਫੀ ਵਿਚ ਮੱਧ ਪ੍ਰਦੇਸ਼ ਵਲੋਂ ਵਿਕਟਕੀਪਿੰਗ ਕਰਦਿਆਂ ਸਭ ਤੋਂ ਵੱਧ 351 ਜਣਿਆਂ ਨੂੰ ਆਊਟ ਕਰਨ ਦਾ ਰਿਕਾਰਡ ਬਣਾਇਆ। ਉਸ ਨੇ ਭਾਰਤ ਵਲੋਂ ਇਕ ਟੈਸਟ, ਇਕ ਦਿਨਾ ਮੈਚ ਤੇ ਦੋ ਟੀ-20 ਮੈਚ ਖੇਡੇ। -ਪੀਟੀਆਈ