ਜੈਪੁਰ: ਰਾਜਸਥਾਨ ਦੇ ਸਾਬਕਾ ਸਪਿੰਨਰ ਅਤੇ ਰਣਜੀ ਟਰਾਫੀ ਜੇਤੂ ਟੀਮ ਦੇ ਮੈਂਬਰ ਰਹੇ ਵਿਵੇਕ ਯਾਦਵ (36) ਦੀ ਕਰੋਨਾ ਕਾਰਨ ਮੌਤ ਹੋ ਗਈ। ਭਾਰਤ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਟਵੀਟ ਕਰਕੇ ਵਿਵੇਕ ਯਾਦਵ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਵਿਵੇਕ ਨੇ ਬੁੱਧਵਾਰ ਨੂੰ ਇੱਕ ਹਸਪਤਾਲ ’ਚ ਆਖਰੀ ਸਾਹ ਲਏ। ਪਰਿਵਾਰ ਵਿੱਚ ਪਿੱਛੇ ਉਸ ਦੀ ਪਤਨੀ ਅਤੇ ਬੇਟੀ ਹਨ। ਇਸੇ ਦੌਰਾਨ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਨੇ ਦੱਸਿਆ ਕਿ ਅੱਜ ਭਾਰਤ ਦੇ ਕ੍ਰਿਕਟ ਸਕੋਰਰ ਦਿਨਾਰ ਗੁਪਤੇ (76) ਦਾ ਕਰੋਨਾ ਕਾਰਨ ਦੇਹਾਂਤ ਹੋ ਗਿਆ। ਵਡੋਦਰਾ ਦੇ ਰਹਿਣ ਵਾਲੇ ਦਿਨਾਰ ਗੁਪਤੇ ਨੇ ਬੀਸੀਸੀਆਈ ਲਈ ਲੱਗਪਗ 15 ਸਾਲ ਸੇਵਾਵਾਂ ਦਿੱਤੀਆਂ। -ਪੀਟੀਆਈ