ਮੁੰਬਈ: ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਤੋਂ ਮਾਨਤਾ ਪ੍ਰਾਪਤ ਸੇਵਾਮੁਕਤ ਸਕੋਰਰਜ਼ ਦਹਾਕਿਆਂ ਤੱਕ ਭਾਰਤੀ ਕ੍ਰਿਕਟ ਦੀ ਸੇਵਾ ਕਰਨ ਦੇ ਬਾਵਜੂਦ ਆਰਥਿਕ ਤੰਗੀ ਦੇ ਸ਼ਿਕਾਰ ਹਨ। ਇਨ੍ਹਾਂ ਵਿੱਚੋਂ 17 ਸਕੋਰਰਜ਼ ਨੇ 55 ਸਾਲ ਦੀ ਉਮਰ ਵਿੱਚ ਸੇਵਾਮੁਕਤੀ ਹੋਣ ਮਗਰੋਂ ਹੁਣ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਤੋਂ ਸੇਵਾਮੁਕਤੀ ਨਾਲ ਜੁੜੇ ਫਾਇਦੇ ਦੇਣ ਦੀ ਅਪੀਲ ਕੀਤੀ ਹੈ। ਇਹ ਪਹਿਲ ਮੁੰਬਈ ਕ੍ਰਿਕਟ ਸੰਘ (ਐੱਮਸੀਏ) ਦੇ ਸਕੋਰਰ ਵਿਵੇਕ ਗੁਪਤਾ ਨੇ ਕੀਤੀ ਹੈ, ਜਿਨ੍ਹਾਂ ਨੇ ਦੇਸ਼ ਭਰ ਦੇ 17 ਸਕੋਰਰਾਂ ਵੱਲੋਂ ਗਾਂਗੁਲੀ ਨੂੰ ਈ-ਮੇਲ ਭੇਜ ਕੇ ਵਿੱਤੀ ਪ੍ਰੇਸ਼ਾਨੀ ਕਾਰਨ ਮਦਦ ਦੀ ਅਪੀਲ ਕੀਤੀ ਹੈ। -ਪੀਟੀਆਈ