ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 5 ਮਾਰਚ
ਵਿਦੇਸ਼ੀ ਕੋਚ ਨਿਕੋਲਈ ਸਨੇਸਰਵ ‘ਬੇਲਾਰੂਸ’ ਜਿਸ ਦਾ ਲੰਘੇ ਦਿਨ ਇਥੇ ਕੌਮੀ ਖੇਡ ਸੰਸਥਾ ਐਨਆਈਐੱਸ ’ਚ ਦੇਹਾਂਤ ਹੋ ਗਿਆ ਸੀ, ਦੀ ਲਾਸ਼ ਦਾ ਅੱਜ ਕੌਮਾਂਤਰੀ ਨਿਯਮਾਂ ਕਾਰਨ ਪੋਸਟਮਾਰਟਮ ਨਹੀਂ ਹੋ ਸਕਿਆ। ਰਾਜਿੰਦਰਾ ਹਸਪਤਾਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੋਚ ਦੇ ਪਿੱਤਰੀ ਮੁਲਕ ਬੇਲਾਰੂਸ ਦੀ ਅੰਬੈਸੀ ਵੱਲੋਂ ਪੋਸਟਮਾਰਟਮ ਸਬੰਧੀ ਕੌਮਾਂਤਰੀ ਮੱਦਾਂ ਦੇ ਸੰਦਰਭ ’ਚ ਲੋੜੀਂਦੇ ਦਸਤਾਵੇਜ਼ ਦੇਰੀ ਨਾਲ ਭੇਜਣ ਕਾਰਨ ਹੁਣ ਵਿਦੇਸ਼ੀ ਕੋਚ ਦੀ ਲਾਸ਼ ਦਾ ਭਲਕੇ ਪੋਸਟਮਮਾਰਟਮ ਹੋਵੇਗਾ। ਉੱਧਰ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਵਿਦੇਸ਼ੀ ਕੋਚ ਨਿਕੋਲਈ ਸਨੇਸਰਵ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।