ਪੱਤਰ ਪ੍ਰੇਰਕ
ਗੜ੍ਹਸ਼ੰਕਰ, 26 ਅਕਤੂਬਰ
ਪੰਜਾਬ ਸਟੇਟ ਸੁਪਰ ਫੁਟਬਾਲ ਲੀਗ ਦਾ ਇਕ ਮੈਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਮੈਦਾਨ ਵਿੱਚ ਹੋਇਆ। ਇਸ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਅਕੈਡਮੀ ਮਾਹਿਲਪੁਰ ਨੇ ਖਾਲਸਾ ਵਾਰੀਅਰਜ਼ ਕੁਰਾਲੀ ਨੂੰ 2-1 ਦੇ ਫਰਕ ਨਾਲ ਹਰਾਇਆ। ਇਸ ਨਾਲ ਅਕੈਡਮੀ ਨੇ ਆਪਣੇ ਖਾਤੇ ਵਿੱਚ ਤਿੰਨ ਅੰਕ ਦਰਜ ਕਰ ਲਏ ਹਨ। ਇਸ ਮੈਚ ਵਿੱਚ ਸਿੱਖ ਐਜੂਕੇਸ਼ਨ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ ਅਤੇ ਸਾਬਕਾ ਫੁਟਬਾਲ ਖਿਡਾਰੀ ਹਰਨੰਦਨ ਸਿੰਘ ਖਾਬੜਾ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਾਬਕਾ ਫੁਟਬਾਲ ਖਿਡਾਰੀ ਸਤ ਪ੍ਰਕਾਸ਼ ਸਿੰਘ ਸੰਘਾ, ਕੋਚ ਬੰਧਨਾ ਸਿੰਘ, ਪ੍ਰਿੰ. ਹਰਸੁੱਖਇੰਦਰ ਸਿੰਘ, ਪ੍ਰੋ. ਚਰਨਜੀਤ ਕੁਮਾਰ, ਡਾ. ਪਰਮਪ੍ਰੀਤ ਕੈਂਡੋਵਾਲ, ਕੋਚ ਜਸਵੀਰ ਭਾਰਟਾ, ਕੋਚ ਹਰਿੰਦਰ ਸਨੀ ਅਤੇ ਪ੍ਰੋ. ਰਵੀ ਕੁਮਾਰ ਸਮੇਤ ਫੁਟਬਾਲ ਪ੍ਰੇਮੀ ਹਾਜ਼ਰ ਸਨ।