ਜਨੇਵਾ: ਫੁਟਬਾਲ ਵਿਸ਼ਵ ਕੱਪ ਦੇਖਣ ਕਤਰ ਜਾਣ ਵਾਲੇ ਦਰਸ਼ਕਾਂ ਲਈ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ। ਪ੍ਰਬੰਧਕਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ ਸਰਕਾਰੀ ਮੋਬਾਈਲ ਐਪ ‘ਇਹਤੇਰਾਜ਼’ ਵੀ ਡਾਊਨਲੋਡ ਕਰਨੀ ਪਵੇਗੀ, ਜਿਸ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਸਿਹਤ ਸਥਿਤੀ ’ਤੇ ਨਜ਼ਰ ਰੱਖੀ ਜਾਵੇਗੀ। ਵਿਸ਼ਵ ਕੱਪ ਦੇ ਪ੍ਰਬੰਧਕਾਂ ਨੇ ਕਿਹਾ, ‘‘ਇਨਡੋਰ ਜਨਤਕ ਥਾਵਾਂ ’ਤੇ ਜਾਣ ਲਈ ‘ਇਹਤੇਰਾਜ਼’ ਦਾ ਹਰਾ ਸੰਕੇਤ ਜ਼ਰੂਰੀ ਹੋਵੇਗਾ।’’ 20 ਨਵੰਬਰ ਤੋਂ 18 ਦਸੰਬਰ ਤੱਕ ਹੋਣ ਵਾਲੇ ਟੂਰਨਾਮੈਂਟ ’ਚ ਦਰਸ਼ਕਾਂ ਲਈ ਕਰੋਨਾ ਟੀਕਾਕਰਨ ਲਾਜ਼ਮੀ ਨਹੀਂ ਹੈ। ਦਰਸ਼ਕਾਂ ਨੂੰ ਕਤਰ ਪਹੁੰਚਣ ਤੋਂ 48 ਘੰਟੇ ਪਹਿਲਾਂ ਨੈਗੇਟਿਵ ਪੀਸੀਆਰ ਰਿਪੋਰਟ ਜਾਂ 24 ਘੰਟੇ ਪਹਿਲਾਂ ਦਾ ਅਧਿਕਾਰਤ ਰੈਪਿਡ ਐਂਟੀਜਨ ਟੈਸਟ ਦਿਖਾਉਣਾ ਜ਼ਰੂਰੀ ਹੈ। -ਪੀਟੀਆਈ