ਕੋਲਕਾਤਾ: ਕਪਤਾਨ ਸੁਨੀਲ ਸ਼ੇਤਰੀ ਦੀ ਅਗਵਾਈ ਵਿੱਚ ਭਾਰਤੀ ਫੁਟਬਾਲ ਟੀਮ ਪੰਜਵੀਂ ਵਾਰ ਏਐੱਫਸੀ ਕੱਪ ਵਿੱਚ ਜਗ੍ਹਾ ਬਣਾਉਣ ਲਈ ਭਲਕੇ ਬੁੱਧਵਾਰ ਨੂੰ ਇੱਥੇ 171ਵੇਂ ਦਰਜੇ ਦੀ ਟੀਮ ਕੰਬੋਡੀਆ ਖ਼ਿਲਾਫ਼ ਵੱਡੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਮੁਕਾਬਲੇ ਵਿੱਚ ਛੇਤਰੀ ਕੋਲ ਆਪਣਾ 80ਵਾਂ ਗੋਲ ਕਰਨ ਦਾ ਮੌਕਾ ਵੀ ਹੋਵੇਗਾ। ਇਸ ਟੂਰਨਾਮੈਂਟ ਵਿੱਚ ਛੇਤਰੀ, ਲਿਓਨਲ ਮੈਸੀ (86 ਗੋਲ) ਤੋਂ ਅੱਗੇ ਨਿਕਲ ਸਕਦਾ ਹੈ। ਇਹ ਭਾਰਤੀ ਕਪਤਾਨ ਦਾ ਆਖਰੀ ਟੂਰਨਾਮੈਂਟ ਹੋ ਸਕਦਾ ਹੈ। ਛੇਤਰੀ ਨੇ ਆਪਣੇ 126ਵੇਂ ਮੁਕਾਬਲੇ ਤੋਂ ਪਹਿਲਾਂ ਆਪਣੇ ਇਰਾਦੇ ਸਪੱਸ਼ਟ ਕਰਦਿਆਂ ਕਿਹਾ, ‘‘ਮੈਂ (ਏਸ਼ਿਆਈ ਕੱਪ ਲਈ) ਕੁਆਲੀਫਾਈ ਕਰਨਾ ਚਾਹੁੰਦਾ ਹਾਂ। ਜੇ ਮੈਂ ਉੱਥੇ ਨਾ ਹੋਇਆ ਤਾਂ, ਮੇਰਾ ਦੇਸ਼ ਤਾਂ ਉਥੇ ਜ਼ਰੂਰ ਹੋਵੇਗਾ। ਜਾਂ ਤਾਂ ਮੈਂ ਬੀਅਰ ਪੀਂਦੇ ਹੋਏ ਉਦਾਂਤਾ ਨੂੰ ਦੌੜ ਲਗਾਉਂਦੇ ਦੇਖਾਂਗਾ ਜਾਂ ਤੁਸੀਂ ਬੀਅਰ ਪੀ ਰਹੇ ਹੋਵੇਗੇ ਅਤੇ ਮੈਂ ਉੱਥੇ ਦੌੜ ਰਿਹਾ ਹੋਵਾਂਗਾ।’’ ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਕੌਮੀ ਪੱਧਰ ’ਤੇ ਆਪਣਾ ਆਖਰੀ ਮੁਕਾਬਲਾ ਸੱਤ ਮਹੀਨੇ ਪਹਿਲਾਂ 16 ਅਕਤੂਬਰ 2021 ਨੂੰ ਨੇਪਾਲ ਨੂੰ 3-0 ਨਾਲ ਹਰਾ ਕੇ ਜਿੱਤਿਆ ਸੀ। ਭਾਰਤ ਤੇ ਕੰਬੋਡੀਆ ਵਿਚਾਲੇ ਮੁਕਾਬਲਾ ਰਾਤ 8:30 ਵਜੇ ਖੇਡਿਆ ਜਾਵੇਗਾ। -ਪੀਟੀਆਈ
ਦਰਜਾਬੰਦੀ ਬਹੁਤੀ ਮਾਇਨੇ ਨਹੀਂ ਰੱਖਦੀ: ਸਟਿਮਕ
ਕੋਲਕਾਤਾ: ਭਾਰਤੀ ਟੀਮ ਦੇ ਮੁੱਖ ਕੋਚ ਈਗੋਰ ਸਟਿਮਕ ਨੇ ਏਸ਼ਿਆਈ ਕੱਪ ਕੁਆਲੀਫਾਇਰ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਟੀਮ ਦੀ ਚੰਗੀ ਦਰਜਾਬੰਦੀ ’ਤੇ ਬਹੁਤਾ ਧਿਆਨ ਨਾ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਇਹ ਬਹੁਤੀ ਮਾਇਨੇ ਨਹੀਂ ਰੱਖਦੀ। ਉਨ੍ਹਾਂ ਕਿਹਾ, ‘‘ਮੈਂ ਹਰ ਵਿਰੋਧੀ ਦਾ ਸਨਮਾਨ ਕਰਦਾ ਹਾਂ। ਮੈਂ ਦਰਜਾਬੰਦੀ ਨਹੀਂ ਦੇਖਦਾ। ਕੰਬੋਡੀਆ ਦੀ ਟੀਮ ਇੱਥੇ ਮੁਕਾਬਲੇ ’ਚ ਸਿਰਫ ਹਿੱਸਾ ਲੈਣ ਨਹੀਂ ਆਈ, ਉਹ ਵੀ ਜਿੱਤਣ ਦੇ ਇਰਾਦੇ ਨਾਲ ਆਈ ਹੈ। -ਪੀਟੀਆਈ