ਨਵੀਂ ਦਿੱਲੀ: ਇੰਡੋਨੇਸ਼ੀਆ ਅਤੇ ਪਹਿਲੀ ਵਾਰ ਖੇਡ ਰਹੇ ਇਰਾਨ ਸਮੇਤ ਪੰਜ ਦੇਸ਼ਾਂ ਨੇ ਅਗਲੇ ਸਾਲ ਜਨਵਰੀ-ਫਰਵਰੀ ਵਿੱਚ ਭਾਰਤ ’ਚ ਹੋਣ ਵਾਲੇ ਏਐੱਫਸੀ ਮਹਿਲਾ ਏਸ਼ਿਆਈ ਕੱਪ ਫੁਟਬਾਲ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ ਹੈ। ਇੰਡੋਨੇਸ਼ੀਆ ਨੇ ਤਾਜਿਕਿਸਤਾਨ ਦੇ ਦੁਸ਼ਾਂਬੇ ਵਿੱਚ ਚੱਲ ਰਹੇ ਕੁਆਲੀਫਿਕੇਸ਼ਨ ਟੂਰਨਾਮੈਂਟ ਦੇ ਗਰੁੱਪ ‘ਸੀ’ ਵਿੱਚ ਬੀਤੇ ਦਿਨੀਂ ਚੋਟੀ ਦਾ ਸਥਾਨ ਹਾਸਲ ਕਰ ਕੇ ਪੰਜਵੀਂ ਵਾਰ ਟੂਰਨਾਮੈਂਟ ਵਿੱਚ ਥਾਂ ਬਣਾਈ ਹੈ। ਇਰਾਨ ਨੇ ਪਹਿਲੀ ਵਾਰ ਕੁਆਲੀਫਾਈ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਗਰੁੱਪ ‘ਜੀ’ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਥਾਈਲੈਂਡ, ਦੱਖਣੀ ਕੋਰੀਆ ਅਤੇ ਫਿਲਪੀਨਜ਼ ਨੇ ਵੀ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। -ਪੀਟੀਆਈ