ਰਾਂਚੀ ਵਿੱਚ ਐਤਵਾਰ ਨੂੰ ਖੇਡੇ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਦੱਖਣ ਅਫ਼ਰੀਕੀ ਬੱਲੇਬਾਜ਼ ਕੁਇੰਟਨ ਡੀ ਕਾਕ ਨੂੰ ਆਊਟ ਕਰਨ ਦੀ ਖੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ। ਮੇਜ਼ਬਾਨ ਟੀਮ ਨੇ ਸ਼੍ਰੇਅਸ ਅਈਅਰ ਦੀਆਂ ਨਾਬਾਦ 113 ਦੌੜਾਂ ਦੀ ਬਦੌਲਤ ਇਹ ਮੈਚ ਸੱਤ ਵਿਕਟਾਂ ਨਾਲ ਜਿੱਤ ਲਿਆ। ਭਾਰਤ ਨੇ ਦੱਖਣੀ ਅਫ਼ਰੀਕਾ ਵੱਲੋਂ ਦਿੱਤੇ 279 ਦੌੜਾਂ ਦੇ ਟੀਚੇ ਨੂੰ 45.5 ਓਵਰਾਂ ਵਿੱਚ 282 ਦੌੜਾਂ ਬਣਾ ਕੇ ਪੂਰਾ ਕਰ ਲਿਆ। -ਫੋਟੋ: ਪੀਟੀਆਈ