ਭੁਬਨੇਸ਼ਵਰ: ਭਾਰਤੀ ਪੁਰਸ਼ ਟੀਮ ਨੂੰ ਐੱਫਆਈਐੱਚ ਪ੍ਰੋ ਲੀਗ ਹਾਕੀ ਦੇ ਆਪਣੇ ਦੂਜੇ ਮੈਚ ਵਿੱਚ ਅੱਜ ਇੱਥੇ ਸਪੇਨ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਏਡੁਆਈ ਡੀ ਇਗਨਾਸਿਓ ਸਿਮੋ (16ਵੇਂ ਮਿੰਟ) ਅਤੇ ਮਾਰਕ ਮਿਰਾਲੇਸ (26ਵੇਂ ਮਿੰਟ) ਨੇ ਸਪੇਨ ਨੂੰ 2-0 ਨਾਲ ਲੀਡ ਦਿਵਾਈ ਪਰ ਭਾਰਤ ਨੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਅਭਿਸ਼ੇਕ ਨੇ ਗੋਲ ਕਰ ਕੇ ਸਪੇਨ ਦੀ ਬਰਾਬਰੀ ਕੀਤੀ। ਅੰਤ ਵਿੱਚ ਸਪੇਨ ਦੇ ਮਾਰਕ ਰੇਨੇ ਵੱਲੋਂ 56ਵੇਂ ਮਿੰਟ ਵਿੱਚ ਕੀਤਾ ਗਿਆ ਗੋਲ ਫੈਸਲਾਕੁਨ ਸਾਬਤ ਹੋਇਆ। -ਪੀਟੀਆਈ