ਲੰਡਨ: ਬੁੱਧਵਾਰ ਨੂੰ ਹੋਈ ਵਿੰਬਲਡਨ ਚੈਂਪੀਅਨਸ਼ਿਪ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੇ ਅੱਠ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਹ ਅਗਲਾ ਵਿੰਬਲਡਨ ਖੇਡ ਸਕੇਗਾ ਜਾਂ ਨਹੀਂ। 39 ਸਾਲਾ ਖਿਡਾਰੀ ਨੂੰ ਮੈੱਨ’ਜ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਪੋਲੈਂਡ ਦੇ ਹੂਬਰਟ ਹੁਰਕਾਜ਼ ਨੇ 6-3, 7-6, 6-0 ਨਾਲ ਹਰਾਇਆ। ਇਸ ਦੌਰਾਨ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ। ਰਿਟਾਇਰਮੈਂਟ ਬਾਰੇ ਪੁੱਛਣ ’ਤੇ ਉਸ ਨੇ ਕਿਹਾ, ‘ਮੇਰੇ ਲਈ ਇਹ ਮੁਸ਼ਕਲ ਹੈ। ਮੈਨੂੰ ਨਹੀਂ ਪਤਾ। ਮੈਨੂੰ ਆਤਮਮੰਥਨ ਕਰਨਾ ਪਵੇਗਾ।’ ਟੈਨਿਸ ਤੋਂ ਸੰਨਿਆਸ ਬਾਰੇ ਉਸ ਨੇ ਕਿਹਾ, ‘ਅਜੇ ਨਹੀਂ। ਉਮੀਦ ਹੈ ਕਿ ਅਜੇ ਨਹੀਂ। ਅਜੇ ਖੇਡਣ ਦਾ ਟੀਚਾ ਹੈ।’ -ਆਈਏਐੱਨਐੱਸ