ਮੋਨਾਕੋ: ਟੋਕੀਓ ਓਲੰਪਿਕ ਦੀ 3000 ਮੀਟਰ ਸਟੀਪਲਚੇਜ਼ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਇਥੋਪੀਆ ਦੀ ਦੌੜਾਕ ਜੇਰਫੇ ਵੋਂਡੇਮੈਗੇਨ ਨੂੰ ਦੋ ਪਾਬੰਦੀਸ਼ੁਦਾਂ ਪਦਾਰਥਾਂ ਲਈ ਪਾਜ਼ੇਟਿਵ ਪਾਏ ਜਾਣ ਮਗਰੋਂ ਪੰਜ ਸਾਲ ਲਈ ਮੁਅੱਤਲ ਕੀਤਾ ਹੈ। ਵੋਂਡੇਮੈਗੇਨ ਪਿਛਲੇ ਸਾਲ ਮਾਮੂਲੀ ਫਰਕ ਨਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤਣ ਤੋਂ ਖੁੰਝ ਗਈ ਸੀ। ਅਥਲੈਟਿਕਸ ਇੰਟੀਗ੍ਰਿਟੀ ਯੂਨਿਟ ਨੇ ਅੱਜ ਕਿਹਾ ਕਿ ਵੋਂਡੇਮੈਗੇਨ ਦੇ ਨਮੂਨਿਆਂ ਵਿੱਚ ਟੈਸਟੋਸਟੋਰੋਨ ਤੇ ਈਪੀਓ ਦੇ ਅੰਸ਼ ਮਿਲੇ ਹਨ, ਜੋ ਖੂਨ ਨੂੰ ਵੱਧ ਆਕਸੀਜਨ ਲਿਜਾਣ ’ਚ ਮਦਦ ਕਰਦੇ ਹਨ। ਵੋਂਡੇਮੈਗੇਨ ਨੇ ਡੋਪਿੰਗ ਵਿਰੋਧੀ ਨਿਯਮ ਤੋੜਨ ਦੀ ਗੱਲ ਸਵੀਕਾਰੀ ਹੈ। -ਏਪੀ