ਨਵੀਂ ਦਿੱਲੀ, 18 ਅਪਰੈਲ
ਦਿੱਲੀ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਤੇ ਰਾਜਸਥਾਨ ਤੋਂ ਵਿਧਾਇਕ ਕ੍ਰਿਸ਼ਨਾ ਪੂਨੀਆ ਕਰੋਨਾ ਦੀ ਲਪੇਟ ’ਚ ਆ ਗਈ ਹੈ। ਡਿਸਕਸ ਥ੍ਰੋਅਰ ਇਸ ਵੇਲੇ ਜੈਪੁਰ ਦੇ ਰਾਜਸਥਾਨ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੂਨੀਆ ਨੂੰ ਖੰਘ ਤੇ ਹਲਕੇ ਬੁਖਾਰ ਦੀ ਸ਼ਿਕਾਇਤ ਸੀ। -ਪੀਟੀਆਈ