ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਅਪਰੈਲ
ਪਿੰਡ ਜਲਾਣ ਵਿੱਚ ਇੱਕ ਰੋਜ਼ਾ ਕਬੱਡੀ ਕੱਪ ਕਰਵਾਇਆ ਗਿਆ। ਇਸ ਸਬੰਧੀ ਸਪੋਰਟਸ ਕਲੱਬ ਦੇ ਪ੍ਰਧਾਨ ਚੰਨਾ ਜਲਾਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਦਿੜ੍ਹਬਾ ਦੀ ਟੀਮ ਨੇ ਪਹਿਲੇ ਸਥਾਨ ਅਤੇ ਬਲਵੇੜਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਲੱਬ ਵੱਲੋਂ ਪਹਿਲੇ ਸਥਾਨ ’ਤੇ ਆਈ ਟੀਮ ਨੂੰ 51000 ਰੁਪਏ ਅਤੇ ਦੂਜੇ ਸਥਾਨ ਦੀ ਟੀਮ ਨੂੰ 31000 ਹਜ਼ਾਰ ਰੁਪਏ ਦੇ ਇਨਾਮਾਂ ਨਾਲ ਨਿਵਾਜਿਆ ਗਿਆ। ਬੈਸਟ ਰੇਡਰ ਦੁਲਟ ਦਿੜ੍ਹਬਾ, ਜਾਫੀ ਹੁਸ਼ਿਆਰ ਬਾਊਪੁਰ ਅਤੇ ਸੁਮੀਤ ਹਰਿਆਣਾ ਨੂੰ ਸੋਨੇ ਦੀਆਂ ਛਾਪਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੱਪੂ ਚੂਹੜ ਚੱਕ ਨੂੰ ਨੁਕਰੀ ਘੋੜੀ, ਸਰਬਾ ਚੌਂਦਾ ਤੇ ਨੋਨੀ ਬੇਨੜਾ ਨੂੰ ਬੋਲਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਵਿੱਚ ਸਮਾਜ ਸੇਵੀ ਕੇਵਲ ਸਿੰਘ ਜਲਾਣ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਜਗਤਾਰ ਨਮਾਦਾ ਓਐੱਸਡੀ ਕੈਬਨਿਟ ਮੰਤਰੀ ਸਿੰਗਲਾ, ਵਰਿੰਦਰ ਪੰਨਵਾਂ ਚੇਅਰਮੈਨ, ਜਗਮੀਤ ਸਿੰਘ ਭੋਲਾ ਬਲਿਆਲ, ਹਰਵਿੰਦਰ ਸਿੰਘ ਸਾਬਕਾ ਸਰਪੰਚ, ਚੰਨਾ ਜਲਾਣ ਕਲੱਬ ਪ੍ਰਧਾਨ, ਚਰਨਜੀਤ ਸੁਸਾਇਟੀ ਪ੍ਰਧਾਨ, ਕਾਕਾ ਸਾਬਕਾ ਸਰਪੰਚ, ਬਲਵਿੰਦਰ ਸਿੰਘ ਘਾਬਦੀਆ ਆਦਿ ਹਾਜ਼ਰ ਸਨ।