ਨਵੀਂ ਦਿੱਲੀ: ਕ੍ਰਿਕਟਰ ਮਹਿੰਦਰ ਸਿੰਘ ਧੋਨੀ ਅਤੇ ਸਨਅਤਕਾਰ ਆਨੰਦ ਮਹਿੰਦਰਾ ਦਾ ਨਾਂ ਅੱਜ ਰੱਖਿਆ ਮੰਤਰਾਲੇ ਵੱਲੋਂ ਕੌਮੀ ਕੈਡਿਟ ਕੋਰ (ਐੱਨਸੀਸੀ) ਨੂੰ ਵਧੇਰੇ ਸਬੰਧਤ ਬਣਾਉਣ ਲਈ ਇਸ ਦੀ ਵਿਆਪਕ ਸਮੀਖਿਆ ਕਰਨ ਵਾਸਤੇ ਬਣਾਏ ਗਏ ਇਕ 15 ਮੈਂਬਰੀ ਪੈਨਲ ਵਿਚ ਪਾਇਆ ਗਿਆ ਹੈ। ਇਸ ਕਮੇਟੀ ਦੀ ਪ੍ਰਧਾਨਗੀ ਸਾਬਕਾ ਸੰਸਦ ਮੈਂਬਰ ਬੈਜਯੰਤ ਪਾਂਡਾ ਕਰਨਗੇ ਜਿਸ ਵਿਚ ਕਰਨਲ (ਸੇਵਾਮੁਕਤ) ਰਾਜਵਰਧਨ ਸਿੰਘ ਰਾਠੌੜ, ਰਾਜ ਸਭਾ ਮੈਂਬਰ ਵਿਨੈ ਸਹਸਰਬੁੱਧੇ, ਵਿੱਤ ਮੰਤਰਾਲੇ ਵਿਚ ਪ੍ਰਮੁੱਖ ਅਰਥਿਕ ਸਲਾਹਕਾਰ ਸੰਜੀਵ ਸਾਨਿਆਲ ਅਤੇ ਜਾਮੀਆ ਮਿਲੀਆ ਇਸਲਾਮੀਆ ਦੇ ਉਪ ਕੁਲਪਤੀ ਨਜਮਾ ਅਖ਼ਤਰ ਵੀ ਸ਼ਾਮਲ ਹਨ। -ਪੀਟੀਆਈ