ਪਟਿਆਲਾ: ਤਾਮਿਲ ਨਾਡੂ ਦੀ ਐੱਸ ਧਨਲਕਸ਼ਮੀ ਨੇ ਫੈਡਰੇਸ਼ਨ ਕੱਪ ਕੌਮੀ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 200 ਮੀਟਰ ਦੌੜ ਵਿੱਚ ਹਿਮਾ ਦਾਸ ਨੂੰ ਪਛਾੜ ਕੇ ਨਵਾਂ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਸੌ ਮੀਟਰ ਫਾਈਨਲ ਵਿੱਚ ਦੁੱਤੀ ਚੰਦ ਨੂੰ ਹਰਾਉਣ ਵਾਲੀ ਧਨਲਕਸ਼ਮੀ ਨੇ ਪੀਟੀ ਊਸ਼ਾ ਦਾ 1998 ਵਿੱਚ ਚੇਨੱਈ ਵਿੱਚ ਬਣਾਇਆ ਰਿਕਾਰਡ ਤੋੜਿਆ। ਸਵਪਨਾ ਬਰਮਨ ਨੇ ਹੈਪਟਾਥਲਾਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ। -ਭਾਸ਼ਾ