ਨਿਊਯਾਰਕ, 2 ਸਤੰਬਰ
ਸਪੇਨ ਦੇ ਖਿਡਾਰੀ ਰਾਫੇਲ ਨਡਾਲ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਯੂਐੱਸ ਓਪਨ ਵਿੱਚ ਪੁਰਸ਼ ਸਿੰਗਲਜ਼ ਦੇ ਤੀਸਰੇ ਗੇੜ ਵਿੱਚ ਥਾਂ ਬਣਾ ਲਈ ਹੈ। ਆਪਣੇ 23ਵੇਂ ਗਰੈਂਡ ਸਲੈਮ ਲਈ ਖੇਡ ਰਹੇ ਸਪੈਨਿਸ਼ ਖਿਡਾਰੀ ਨੇ ਇਟਲੀ ਦੇ ਫੈਬਿਓ ਫੌਗਨਿਨੀ ਨੂੰ ਚਾਰ ਸੈੱਟ ਤੱਕ ਚੱਲੇ ਮੁਕਾਬਲੇ ਵਿੱਚ 2-6, 6-4, 6-2, 6-1 ਨਾਲ ਸ਼ਿਕਸਤ ਦਿੱਤੀ। ਨਡਾਲ ਮੁਕਾਬਲੇ ਦੌਰਾਨ ਅਜੀਬ ਜਿਹੇ ਹਾਦਸੇ ਵਿੱਚ ਆਪਣੇ ਹੀ ਰੈਕੇਟ ਨਾਲ ਜ਼ਖ਼ਮੀ ਹੋ ਗਿਆ। ਪਹਿਲਾ ਸੈੱਟ ਹਾਰਨ ਅਤੇ ਜ਼ਖ਼ਮੀ ਹੋਣ ਦੇ ਬਾਵਜੂਦ ਫਰੈਂਚ ਓਪਨ ਚੈਂਪੀਅਨ ਨੇ ਇਸ ਮੈਚ ਨੂੰ ਜਿੱਤ ਤੱਕ ਪਹੁੰਚਾਇਆ। -ਏਐੱਨਆਈ