ਕੋਲਕਾਤਾ, 3 ਦਸੰਬਰ
ਭਾਰਤੀ ਕ੍ਰਿਕਟ ਟੀਮ ਦੇ ਦੱਖਣੀ ਅਫਰੀਕਾ ਦੇ ਆਗਾਮੀ ਦੌਰੇ ਬਾਰੇ ਫੈਸਲਾ ਸ਼ਨਿਚਰਵਾਰ ਨੂੰ ਇੱਥੇ ਬੀਸੀਸੀਆਈ ਦੀ ਜਨਰਲ ਬਾਡੀ ਦੀ 90ਵੀਂ ਸਾਲਾਨਾ ਮੀਟਿੰਗ ਦੌਰਾਨ ਲਿਆ ਜਾਵੇਗਾ। ਵਰਨਣਯੋਗ ਹੈ ਕਿ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਫੈਲਾਅ ਦੇ ਮੱਦੇਨਜ਼ਰ ਭਾਰਤੀ ਟੀਮ ਦੇ ਦੌਰੇ ਬਾਰੇ ਹਾਲੇ ਸਥਿਤੀ ਸਪਸ਼ਟ ਨਹੀਂ ਹੈ। ਭਲਕੇ ਦੀ ਮੀਟਿੰਗ ਵਿੱਚ ਸਥਿਤੀ ਸਪਸ਼ਟ ਹੋ ਜਾਵੇਗੀ। ਮੀਟਿੰਗ ਦੇ 24 ਏਜੰਡੇ ’ਤੇ ਚਰਚਾ ਕੀਤੀ ਜਾਵੇਗੀ।