ਪੁਣੇ: ਉੱਘੇ ਪਹਿਲਵਾਨ ਸ੍ਰੀਪਤੀ ਖੰਚਨਾਲੇ (86) ਦਾ ਪੱਛਮੀ ਮਹਾਰਾਸ਼ਟਰ ਦੇ ਕੋਹਲਾਪੁਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਹਿੰਦ ਕੇਸਰੀ ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਦੇ ਲੜਕੇ ਰੋਹਿਤ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਡਾਇਮੰਡ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਨੇ ਸ਼ਿਵ ਛਤਰਪਤੀ ਐਵਾਰਡ ਵੀ ਦਿੱਤਾ ਸੀ। ਸ੍ਰੀਪਤੀ ਨੇ 1959 ਵਿਚ ਰੁਸਤਮ-ਏ-ਪੰਜਾਬ ਬੰਤਾ ਸਿੰਘ ਨੂੰ ਹਰਾ ਕੇ ਇਸ ਖੇਡ ਦਾ ਸਰਵੋਤਮ ਇਨਾਮ ਜਿੱਤਿਆ ਸੀ। -ਪੀਟੀਆਈ