ਰਾਂਚੀ, 24 ਫਰਵਰੀ
ਪਹਿਲੀ ਪਾਰੀ ‘ਚ ਇੰਗਲੈਂਡ ਦੀਆਂ 353 ਦੌੜਾਂ ਦੇ ਜਵਾਬ ‘ਚ ਭਾਰਤ ਨੇ ਅੱਜ ਇਥੇ ਚੌਥੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਸੱਤ ਵਿਕਟਾਂ ‘ਤੇ 219 ਦੌੜਾਂ ਬਣਾ ਲਈਆਂ ਹਨ। ਵਿਕਟਕੀਪਰ ਧਰੁਵ ਜੁਰੇਲ 30 ਦੌੜਾਂ ਅਤੇ ਕੁਲਦੀਪ ਯਾਦਵ 17 ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਫਿਲਹਾਲ ਇੰਗਲੈਂਡ ਤੋਂ 134 ਦੌੜਾਂ ਪਿੱਛੇ ਹੈ। ਇੰਗਲੈਂਡ ਲਈ ਆਫ ਸਪਿੰਨਰ ਸ਼ੋਏਬ ਬਸ਼ੀਰ ਨੇ 84 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਟਾਮ ਹਾਰਟਲੇ ਨੇ 47 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੀ ਪਾਰੀ ਦੀ ਖਾਸ ਗੱਲ ਜੋਅ ਰੂਟ ਦਾ ਸੈਂਕੜਾ ਸੀ। ਉਹ 122 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤ ਲਈ ਰਵਿੰਦਰ ਜਡੇਜਾ ਨੇ 67 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।