ਪਟਿਆਲਾ: ਭਾਰਤੀ ਮਹਿਲਾ ਟੀ20 ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਕੋਵਿਡ ਪਾਜ਼ੇਟਿਵ ਪਾਈ ਗਈ ਹੈ। ਉਸ ਨੂੰ ਲਾਗ਼ ਦੇ ਹਲਕੇ ਲੱਛਣ ਹਨ। ਹਰਮਨਪ੍ਰੀਤ ਜ਼ਖ਼ਮੀ ਹੋਣ ਕਾਰਨ ਦੱਖਣੀ ਅਫ਼ਰੀਕਾ ਖ਼ਿਲਾਫ਼ ਟੀ20 ਸੀਰੀਜ਼ ਵਿਚ ਨਹੀਂ ਖੇਡ ਸਕੀ ਸੀ। ਪੰਜਵੇਂ ਇਕ ਰੋਜ਼ਾ ਮੈਚ ਦੌਰਾਨ ਉਸ ਦੇ 17 ਮਾਰਚ ਨੂੰ ਸੱਟ ਲੱਗ ਗਈ ਸੀ। ਹਲਕੇ ਲੱਛਣ ਦਿਖਣ ਤੋਂ ਬਾਅਦ ਹਰਮਨਪ੍ਰੀਤ ਨੇ ਸੋਮਵਾਰ ਟੈਸਟ ਕਰਵਾਇਆ ਸੀ। -ਪੀਟੀਆਈ