ਨਵੀਂ ਦਿੱਲੀ, 19 ਫਰਵਰੀ
ਰੋਹਿਤ ਸ਼ਰਮਾ ਨੂੰ ਅਧਿਕਾਰਤ ਤੌਰ ‘ਤੇ ਸ੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ ਲਈ ਭਾਰਤੀ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਚੋਣ ਕਮੇਟੀ ਦੇ ਚੇਅਰਮੈਨ ਚੇਤਨ ਸ਼ਰਮਾ ਨੇ ਦੱਸਿਆ ਕਿ ਕੇਐੱਲ ਰਾਹੁਲ ਤੇ ਵਾਸ਼ਿੰਗਟਨ ਸੁੰਦਰ ਸ੍ਰੀਲੰਕਾ ਖ਼ਿਲਾਫ਼ ਪੂਰੇ ਦੌਰੇ ਤੋਂ ਬਾਹਰ ਕੀਤਾ ਗਿਆ ਹੈ, ਜਦ ਕਿ ਸ਼ਾਰਦੁਲ ਠਾਕੁਰ ਨੂੰ ਦਿੱਤਾ ਆਰਾਮ ਦਿੱਤਾ ਗਿਆ ਹੈ।