ਨਵੀਂ ਦਿੱਲੀ: ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਦੋ ਖਿਡਾਰੀ ਕਰੋਨਾ ਪਾਜ਼ੇਟਿਵ ਆਉਣ ਕਾਰਨ ਭਾਰਤ ਦੀ 16 ਮੈਂਬਰੀ ਜੂਡੋ ਟੀਮ ਨੂੰ ਕਿਰਗਿਸਤਾਨ ਦੇ ਬਿਸ਼ਕੇਕ ਵਿੱਚ ਚੱਲ ਰਹੇ ਏਸ਼ੀਆ-ਓਸਿਆਨਾ ਓਲੰਪਿਕ ਕੁਆਲੀਫਾਇਰ ’ਚੋਂ ਆਪਣਾ ਨਾਂ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ। ਅਜੈ ਯਾਦਵ ਤੇ ਰਿਤੂ ਕਿਰਗਿਸਤਾਨ ਪਹੁੰਚਣ ਮਗਰੋਂ ਜਾਂਚ ਦੌਰਾਨ ਪਾਜ਼ੇਟਿਵ ਆਏ ਹਨ। -ਪੀਟੀਆਈ