ਨਵੀਂ ਦਿੱਲੀ, 22 ਜਨਵਰੀ
ਕਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਇੱਕ ਵਾਰ ਟਾਲਿਆ ਜਾ ਚੁੱਕਾ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਸਾਲ ਦੇ ਅਖ਼ੀਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਏਸ਼ਿਆਈ ਚੈਂਪੀਅਨਜ਼ ਟਰਾਫ਼ੀ (ਏਸੀਟੀ) 11 ਤੋਂ 19 ਮਾਰਚ ਤੱਕ ਢਾਕਾ ਵਿੱਚ ਹੋਣੀ ਸੀ, ਜਦੋਂਕਿ ਮਹਿਲਾ ਵਰਗ ਦਾ ਟੂਰਨਾਮੈਂਟ 31 ਮਾਰਚ ਤੋਂ 6 ਅਪਰੈਲ ਤੱਕ ਦੱਖਣੀ ਕੋਰੀਆ ਵਿੱਚ ਕਰਵਾਈ ਜਾਣੀ ਸੀ। ਪਹਿਲਾਂ ਇਹ ਟੂਰਨਾਮੈਂਟ ਪਿਛਲੇ ਸਾਲ ਹੋਣੇ ਸਨ। ਪੁਰਸ਼ ਵਰਗ ਦਾ ਟੂਰਨਾਮੈਂਟ 17 ਤੋਂ 27 ਨਵੰਬਰ ਅਤੇ ਮਹਿਲਾ ਵਰਗ ਦਾ ਟੂਰਨਾਮੈਂਟ 14 ਤੋਂ 21 ਜੂਨ ਹੋਣਾ ਸੀ, ਪਰ ਕੋਵਿਡ-19 ਮਹਾਮਾਰੀ ਕਾਰਨ ਇਨ੍ਹਾਂ ਨੂੰ ਅੱਗੇ ਪਾ ਦਿੱਤਾ ਗਿਆ ਸੀ। -ਪੀਟੀਆਈ