ਬਰਮਿੰਘਮ, 29 ਜੁਲਾਈ
ਇਥੋਂ ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਬੈਡਮਿੰਟਨ ਮਿਕਸਡ ਮੁਕਾਬਲਿਆਂ ਵਿਚ ਅੱਜ ਭਾਰਤ ਨੇ ਪਾਕਿਸਤਾਨ ਨੂੰ 5-0 ਨਾਲ ਹਰਾਇਆ। ਪਹਿਲੇ ਮੁਕਾਬਲੇ ਵਿਚ ਬੀ ਸੁਮਿਤ ਰੈੱਡੀ ਅਤੇ ਮਾਚੀਮੰਡਾ ਪੋਨੱਪਾ ਦੀ ਜੋੜੀ ਨੇ ਨੈਸ਼ਨਲ ਐਗਜ਼ੀਬਿਸ਼ਨ ਸੈਂਟਰ ਵਿੱਚ ਖੇਡੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਮੁਹੰਮਦ ਇਰਫਾਨ ਸਈਦ ਭੱਟੀ ਅਤੇ ਗ਼ਜ਼ਾਲਾ ਸਦੀਕ ਨੂੰ ਹਰਾਇਆ। ਇਸ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ ਚਾਰ ਹੋਰ ਮੈਚ ਵੀ ਜਿੱਤੇ।