ਬ੍ਰਿਸਬਨ: ਆਸਟਰੇਲੀਆ ਖਿਲਾਫ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਅੱਜ ਫੇਰ ਆਸਟਰੇਲਿਆਈ ਦਰਸ਼ਕਾਂ ਨੇ ਭਾਰਤੀ ਖਿਡਾਰੀਆਂ ’ਤੇ ਟਿੱਪਣੀਆਂ ਕੀਤੀਆਂ। ਇਸ ਤੋਂ ਪਹਿਲਾਂ ਵੀ ਸਿਡਨੀ ਟੈਸਟ ਮੈਚ ਵਿਚ ਸਿਰਾਜ ’ਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ। ਸਿਡਨੀ ਮੌਰਨਿੰਗ ਹੈਰਾਲਡ ਅਨੁਸਾਰ ਗਾਬਾ ਵਿਚ ਦਰਸ਼ਕਾਂ ਦੇ ਇਕ ਸਮੂਹ ਵਲੋਂ ਸਿਰਾਜ ਦੇ ਨਾਲ ਹੀ ਵਾਸ਼ਿੰਗਟਨ ਸੁੰਦਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਭਾਰਤੀ ਕਪਤਾਨ ਵਿਰਾਟ ਕੋਹਲੀ, ਆਸਟਰੇਲਿਆਈ ਕਪਤਾਨ ਟਿਮ ਪੇਨ ਤੇ ਕੋਚ ਜਸਟਿਨ ਲੈਂਗਰ ਨੇ ਸਿਡਨੀ ਟੈਸਟ ਵਿਚਲੀ ਘਟਨਾ ਦੀ ਨਿਖੇਧੀ ਕੀਤੀ ਸੀ। -ਪੀਟੀਆਈ