ਜ਼ਗਰੇਬ (ਕ੍ਰੋਏਸ਼ੀਆ): ਭਾਰਤੀ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ ਨੇ ਸ਼ਤਰੰਜ ਗਰੈਂਡ ਟੂਰ ’ਚ ਤਿੰਨ ਗੇੜਾਂ ਮਗਰੋਂ ਦੋ ਜਿੱਤਾਂ ਨਾਲ ਲੀਡ ਬਣਾ ਲਈ ਹੈ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਾਨਾਥਨ ਆਨੰਦ ਨੇ ਰੋਮਾਨੀਆ ਦੇ ਰਿਚਰਡ ਰੈਪੋਰਟ ਅਤੇ ਕੌਂਸਟੈਂਟਿਨ ਲੁਪੂਲੇਸਕੂ ਨੂੰ ਹਰਾਇਆ। ਇਸ ਤੋਂ ਪਹਿਲਾਂ ਆਨੰਦ ਨੇ ਅਲੀਰੇਜ਼ਾ ਫਿਰੋਜ਼ਾ ਨਾਲ ਡਰਾਅ ਖੇਡਿਆ ਸੀ। ਅੱਜ ਪਹਿਲੇ ਦਿਨ ਵਿਸ਼ਵਨਾਥਨ ਆਨੰਦ 5 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਦੂਜੇ ਸਥਾਨ ’ਤੇ ਵਿਸ਼ਵ ਦਾ ਪਹਿਲੇ ਨੰਬਰ ਦਾ ਖਿਡਾਰੀ ਮੈਗਨਸ ਕਾਰਲਸਨ, ਜੇ. ਕ੍ਰਿਸਟੋਫਰ ਡੂਡਾ ਅਤੇ ਰੈਪੋਰਟ ਹਨ, ਜਿਨ੍ਹਾਂ ਦੇ 4-4 ਅੰਕ ਹਨ। ਇਸੇ ਦੌਰਾਨ ਭਾਰਤ ਦਾ ਨੌਜਵਾਨ ਗ੍ਰੈਂਡਮਾਸਟਰ ਡੀ. ਗੁੰਕੇਸ਼ ਪਹਿਲੇ ਦੌਰ ’ਚ ਕਾਰਲਸਨ ਤੋਂ ਹਾਰ ਗਿਆ ਪਰ ਬਾਅਦ ਵਿੱਚ ਉਸ ਨੇ ਇਆਨ ਐੱਨ. ਅਤੇ ਫਿਰੋਜ਼ਾ ਨਾਲ ਡਰਾਅ ਖੇਡਿਆ। -ਪੀਟੀਆਈ