ਚੰਡੀਗੜ੍ਹ: ਚੰਡੀਗੜ੍ਹ ਨੂੰ ਬੀਸੀਸੀਆਈ ਦੇ ਘਰੇਲੂ ਸੀਜ਼ਨ 2022-23 ਵਿੱਚ 22 ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਮੈਚ ਵਿਮੈਨ ਅੰਡਰ-19 ਵਰਗ ਦੇ ਹਨ। ਮੈਚ ਪਹਿਲੀ ਤੋਂ 8 ਅਕਤੂਬਰ ਤੱਕ ਕਰਵਾਏ ਜਾਣਗੇ। ਯੂਟੀ ਕ੍ਰਿਕਟ ਐਸੋਸੀਏਸ਼ਨ (ਯੂਟੀਸੀਏ) ਦੇ ਪ੍ਰਧਾਨ ਸੰਜੈ ਟੰਡਨ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ 15 ਮੈਚ ਚੰਡੀਗੜ੍ਹ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿਚ ਬੜੌਦਾ, ਕੇਰਲਾ, ਮਹਾਰਾਸ਼ਟਰ, ਮਿਜ਼ੋਰਮ, ਹਰਿਆਣਾ ਅਤੇ ਮਨੀਪੁਰ ਦੀਆਂ ਟੀਮਾਂ ਖੇਡਣਗੀਆਂ। ਜਦਕਿ ਚੰਡੀਗੜ੍ਹ ਦੀ ਟੀਮ ਆਪਣੇ ਚਾਰ ਮੈਚ ਗੁਜਰਾਤ ਦੇ ਅਹਿਮਦਾਬਾਦ ਵਿੱਚ ਮੱਧ ਪ੍ਰਦੇਸ਼, ਉਤਰਾਖੰਡ, ਅਸਾਮ ਅਤੇ ਉੱਤਰ ਪ੍ਰਦੇਸ਼ ਨਾਲ ਖੇਡੇਗੀ। ਟੰਡਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਤੋਂ ਬਾਅਦ ਚੰਡੀਗੜ੍ਹ ਮੁੜ ਨਵੰਬਰ ਮਹੀਨੇ ਵਿੱਚ ਹੋਣ ਵਾਲੀ ਕੂਚ ਬਿਹਾਰ ਟਰਾਫੀ ਦੇ ਦੋ ਮੈਚਾਂ ਦੀ ਮੇਜ਼ਬਾਨੀ ਕਰੇਗਾ। -ਟ੍ਰਿਬਿਊਨ ਨਿਊਜ਼ ਸਰਵਿਸ