ਲੰਡਨ: ਚੈਲਸੀ ਤੇ ਮਾਨਚੈਸਟਰ ਸਿਟੀ ਦਰਮਿਆਨ ਚੈਂਪੀਅਨਜ਼ ਲੀਗ ਫੁਟਬਾਲ ਦਾ ਫਾਈਨਲ ਮੁਕਾਬਲਾ ਪੋਰਤੋ ਵਿਚ ਖੇਡਿਆ ਜਾਵੇਗਾ ਜਿਸ ਲਈ ਪੁਰਤਗਾਲ ਸਰਕਾਰ ਨੇ 12 ਹਜ਼ਾਰ ਦਰਸ਼ਕਾਂ ਨੂੰ ਮੈਚ ਦੇਖਣ ਲਈ ਸਟੇਡੀਅਮ ਵਿਚ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਯੂਰਪੀਅਨ ਫੁਟਬਾਲ ਮਹਾਸੰਘ ਨੇ ਕੀਤੀ ਹੈ। ਇਹ ਮੈਚ 29 ਮਈ ਨੂੰ ਪੰਜਾਹ ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਡਰਾਗਾਓ ਸਟੇਡੀਅਮ ਵਿਚ ਖੇਡਿਆ ਜਾਵੇਗਾ। -ਏਪੀ