ਸ੍ਰੀਨਗਰ: ਚਕਸ਼ੂ ਮਹਾਜਨ ਨੇ ਇਸ ਸਾਲ ਸ੍ਰੀਨਗਰ ਓਪਨ ਟੈਨਿਸ ਚੈਂਪੀਅਨਸ਼ਿਪ ਵਿੱਚ ਸੋਮਵਾਰ ਨੂੰ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤਿਆ, ਜਦਕਿ ਮੋਅਜ਼ਮ ਰਸ਼ੀਦ ਅਤੇ ਹੈਦਰ ਹੁਸੈਨ ਨੇ ਡਬਲਜ਼ ਦਾ ਖਿਤਾਬ ਬਰਕਰਾਰ ਰੱਖਿਆ। ਮਹਾਜਨ ਨੇ ਰਾਜਬਾਗ਼ ਦੇ ਗਿਨਦੁਨ ਸਪੋਰਟਸ ਕੰਪਲੈਕਸ ਵਿੱਚ ਖੇਡੇ ਗਏ ਫਾਈਨਲ ਵਿੱਚ 20 ਸਾਲ ਦੇ ਚਿਰਾਗ ਡੋਗਰਾ ਨੂੰ ਸਿੱਧੇ ਸੈੱਟਾਂ ਵਿੱਚ 6-3, 7-6 ਨਾਲ ਹਰਾਇਆ। ਡਬਲਜ਼ ਵਿੱਚ ਮੋਅਜ਼ਮ ਅਤੇ ਹੈਦਰ ਨੇ ਨਦੀਮ ਸਾਮਦਾਨੀ ਅਤੇ ਜੈ ਕੁਮਾਰ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿੱਚ 7-5, 7-6 ਨਾਲ ਹਰਾਇਆ। 45 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਵਿੱਚ ਨਦੀਮ ਸਾਮਦਾਨੀ ਨੇ ਗੁਰਮੀਤ ਸਿੰਘ ਨੂੰ 6-0, 6-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ। -ਪੀਟੀਆਈ